ਬਾਲ ਪੈੱਨ
ਦਿੱਖ
ਬਾਲ ਪੈੱਨ ਇੱਕ ਲਿਖਣ ਵਾਲਾ ਹੈ ਜੋ ਸਿਹਾਈ ਦੀ ਮਦਦ ਨਾਲ ਲਿਖਦਾ ਹੈ। ਇਹ ਪੈੱਨ ਕਈ ਪ੍ਰਕਾਰ ਦੇ ਹੁੰਦੇ ਹਨ ਜਿਹਨਾਂ ਵਿਚੋਂ ਇੱਕ ਹੈ ਬਾਲ ਪੈੱਨ ਜਾਂ ਬਾਲ ਪਾਉਂਟ ਪੈੱਨ।
ਖੋਜੀ
[ਸੋਧੋ]ਅਰਜਨਟੀਨਾ ਦੇ ਲੈਸਲੀ ਬਾਇਰੋ[1] ਨੇ ਅਜਿਹਾ ਪੈੱਨ ਬਣਾਉਣ ਦੀ ਕੋਸ਼ਿਸ਼ ਕੀਤੀ, ਜੋ ਉਡਦੇ ਜਹਾਜ਼ 'ਚ ਬਿਨਾਂ ਸਿਆਹੀ ਛੱਡਿਆਂ ਚੱਲ ਸਕੇ | ਲੈਸਲੀ ਬਾਇਰੋ ਨੇ ਪਤਲੀ ਸਿਆਹੀ ਦੀ ਜਗ੍ਹਾ ਗਾੜ੍ਹੀ ਸਿਆਹੀ ਦਾ ਪ੍ਰਯੋਗ ਕੀਤਾ| ਅਜਿਹਾ ਪੈੱਨ ਬਣਾਉਣ ਦੀ ਪ੍ਰੇਰਨਾ ਲੈਸਲੀ ਬਾਇਰੋ ਨੂੰ ਇੱਕ ਛਾਪੇਖਾਨੇ 'ਚੋਂ ਤੁਰੰਤ ਸੁੱਕਣ ਵਾਲੇ ਗਾੜ੍ਹੇ ਛਪਾਈ ਦੇ ਰੰਗਾਂਨੂੰ ਦੇਖ ਕੇ ਮਿਲੀ ਸੀ |
ਪੇਟੈਂਟ
[ਸੋਧੋ]ਬਾਲ ਪੈੱਨ ਲੈਸਲੀ ਬਾਇਰੋ ਨੇ 1938 'ਚ ਹੀ ਬਣਾ ਲਿਆ ਸੀ | ਲੈਸਲੀ ਬਾਇਰੋ ਦੇ ਪੇਟੈਂਟ ਦੇ ਆਧਾਰ 'ਤੇ ਵੱਡੇ ਪੈਮਾਨੇ 'ਤੇ ਬਾਲ ਪਾਈਂਟ ਪੈੱਨ ਪਹਿਲੀ ਵਾਰ ਬਰਤਾਨੀਆ ਵਾਯੂ ਸੈਨਾ ਲਈ 1944 'ਚ ਬਣੇ ਅਤੇ ਖੁੱਲ੍ਹੀ ਬਿਕਰੀ ਲਈ 1945 'ਚ ਅਰਜਨਟੀਨਾ 'ਚ ਬਣਾਏ ਗਏ।
ਹਵਾਲੇ
[ਸੋਧੋ]- ↑ "How does a ballpoint pen work?". Engineering. HowStuffWorks. 1998–2007. Retrieved 16 November 2007.